ਅਧਿਆਪਕਾਵਾਂਅਤੇ ਵਿਦਿਆਰਥਣਾਂ ਦੇ ਹੱਕ ਵਿੱਚ ਭਾਰਤ ਦੇ ਰਾਸ਼ਟਰਪਤੀ ਨੂੰ ਕਰੋੜਾਂ ਦਸਤਖਤਾਂ ਵਾਲਾ ਮੰਗ ਪੱਤਰ

Post Visitors : 1504

November 11, 2013 | NEWS | Post by: admin

ਚੰਡੀਗੜ੍ਹ, 9 ਨਵੰਬਰ (ਪੰਜਾਬ ਅਪਡੇਟ ਬਿਊਰੋ)- ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆਂ (ਐਸ.ਟੀ.ਐਫ.ਆਈ) ਵਲੋਂਮਹਿਲਾਵਾਂ,ਵਿਦਿਆਥਣਾਂ,ਬੱਚੀਆਂ ਦੀ ਸੁਰੱਖਿਆ ਲਈ ਕਦਮ ਪੁੱਟਣ ਅਤੇ ਮਹਿਲਾਵਾਂ ਨੂੰ ਸਾਰੇ ਪੱਧਰਾਂਤੱਕ ਵੱਡੀ ਗਿਣਤੀ ਵਿੱਚ ਭਰਤੀ ਕਰਕੇ ਪੁਲਿਸ ਬਲ ਨੂੰ ਮਜਬੂਤ ਕਰਨ ਸਮੇਤ ਲੜਕੀ ਸਿੱਖਿਆਂ ਨੂੰ ਉਤਸ਼ਾਹ ਦੇਣ ਲਈ ਯੋਗਤਾ ਵਜੀਫੇ,ਹੋਸਟਲ ਸੁਵਿਧਾਵਾਂ ਅਤੇ ਹੋਰ ਪਹਿਲਕਦਮੀਆਂ ਲਈ ਲੋੜੀਂਦੀ ਮੁਹਿਮ ਵਿਢਣ, ਪਹਿਲੀ ਜਮਾਤ ਤੋਂ ਬਾਰਹਵੀਂ ਤੱਕ ਦੀਆਂ ਲੜਕੀਆਂ ਨੂੰ ਕਸਤੂਰਬਾ ਗਾਂਧੀ ਬਾਲਿਕਾ ਵਿਦਿਆਲੇ ਦੁਆਂਰਾ ਮੁਫਤ ਅਤੇ ਮਿਆਂਰੀ ਸਿੱਖਿਆਂ ਪ੍ਰਦਾਨ ਕਰਾਉਣ ਅਤੇ ਇਸਤਰੀ ਅਧਿਆਂਕਾਵਾਂ ਤੇ ਵਿਦਿਆਰਥਣਾਂਲਈ ਸਿਖਿਆ ਦੇ ਅਧਿਕਾਰ ਕਾਨੂੰਨ ਅਨੁਸਾਰ ਬਣਦੀਆਂ ਸਹੂਲਤਾਂ ਲਈ ਉਕਤ ਕੌਮੀ ਜਥੇਬੰਦੀ 17 ਨਵੰਬਰ ਨੂੰ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਪ੍ਰਣਾਬ ਮੁਖਰਜੀ ਨੂੰ ਰਾਸ਼ਟਰਪਤੀ ਭਵਨ ਨਵੀਂ ਦਿੱਲੀ ਵਿਖੇ ਮੰਗ-ਪੱਤਰ ਦੇਵੇਗੀ। ਇਸ ਮੰਗ-ਪੱਤਰ ਤੇ ਦੇਸ਼ ਦੇ ਕਰੋੜਾਂ ਲੋਕਾਂ ਦੇ ਦਸਤਖਤ ਕਰਾਉਣ ਦੀ ਮੁਹਿਮਦੇਸ਼ ਅੰਦਰ ਵੱਡੀ ਪੱਧਰ ਤੇ ਚਲ ਰਹੀ ਹੈ।ਇਸ ਮੁਹਿੰਮ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ) ਵੀ ਭਰਵੀਂਸ਼ਮੂਲੀਅਤ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਐਸ.ਟੀ.ਐਫ.ਆਈ. ਦੇ ਕੌਮੀ ਮੀਤ ਪ੍ਰਧਾਨ ਸਾਥੀ ਪ੍ਰੇਮ ਰੱਕੜ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂਅੰਦਰ ਵੀ ਮੰਗ-ਪੱਤਰ ਤੇ ਦਸਤਖਤ ਕਰਾਉਣ ਦੀ ਮੁਹਿੰਮ ਜਾਰੀ ਹੈ।ਸ਼੍ਰੀ ਰੱਕੜ ਨੇ ਸਾਰੀਆਂ ਜਿਲਾ ਇਕਾਈਆਂ ਨੂੰ ਅਪੀਲ ਕੀਤੀ ਹੈ ਕਿ ਮੰਗ-ਪੱਤਰ ਤੇ ਦਸਤਖੱਤ ਕਰਵਾਕੇ 13 ਨਵੰਬਰ ਤੱਕ 99 ਗਰੀਨ ਪਾਰਕ ਜਲੰਧਰ ਵਿਖੇ ਪਹੰਚ ਜਾਣੇ ਚਾਹੀਦੇ ਹਨ।ਸਾਥੀ ਰੱਕੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ ਇੱਕ ਜੁਲਾਈ ਤੋਂ ਕੇਂਦਰ ਦੀ ਤਰਜ ਤੇ ਬਣਦਾ 10 ਫੀਸਦੀ ਮਹਿਂਗਾਈ ਭੱਤਾ ਬਿਨਾ ਦੇਰੀ ਦਿੱਤਾ ਜਾਵੇ।

facebooktwittergoogle_plusredditlinkedinmailby featherLeave a Reply