ਨਵੰਬਰ ਮਹੀਨੇ ਦੀ ਤਨਖਾਹ ਨਾਲ ਮਿਲੇਗਾ ਮੁਲਾਜ਼ਮਾਂ ਨੂੰ 8 ਫੀਸਦੀ ਡੀ.ਏ.

Post Visitors : 3851

October 25, 2013 | NEWS | Post by: admin

ਚੰਡੀਗੜ੍ਹ, 25 ਅਕਤੂਬਰ : ਅੱਜ ਆਖਰ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੁੰ 8 ਫੀਸਦੀ ਡੀਏ ਦੇਣ ਦੀ ਚਿੱਠੀ ਜਾਰੀ ਕਰ ਦਿਤੀ ਗਈ ਹੈ। ਸੋ ਡੀਏ ਜਾਰੀ ਕਰਨ ਦੀ ਚਿੱਠੀ ਜਾਰੀ ਕਰਕੇ ਪੰਜਾਬ ਸਰਕਾਰ ਨੇ ਇਕ ਤਰ੍ਹਾਂ ਨਾਲ ਮੁਲਾਜ਼ਮਾਂ ਨੂੰ ਦੀਵਾਲੀ ਦਾ ਤੋਹਫ਼ਾ ਤਾਂ ਦੇ ਦਿਤਾ ਹੈ ਪਰ ਇਹ ਤੋਹਫਾ ਅੱਧਾ ਹੀ ਹੈ, ਪੂਰਾ ਨਹੀਂ। ਉਂਝ ਮੁਲਾਜ਼ਮਾਂ ਦਾ ਡੀਏ 72 ਫੀਸਦੀ ਤੋਂ ਵਧਾਕੇ 80 ਫੀਸਦੀ ਕਰ ਦਿਤਾ ਗਿਆ ਹੈ, ਜੋ 8 ਫੀਸਦੀ ਦਾ ਵਾਧਾ ਬਣਦਾ ਹੈ। ਬਾਬੂਸ਼ਾਹੀ ਦੇ ਰੀਡਰਾਂ ਨੂੰ ਦੱਸ ਦੇਈਏ ਕਿ ਜੋ ਚਿੱਠੀ ਜਾਰੀ ਹੋਈ ਹੈ, ਉਸ ਅਨੁਸਾਰ ਨਵੰਬਰ ਮਹੀਨੇ ਦੀ ਤਨਖਾਹ ਨਾਲ ਜੁਲਾਈ, ਅਗਸਤ, ਸਤੰਬਰ ਤੇ 1.10.2013 ਦਾ ਡੀ. ਏ. ਮੁਲਾਜ਼ਮਾਂ ਨੂੰ ਨਵੰਬਰ ਮਹੀਨੇ ਦੀ ਤਨਖਾਹ ਨਾਲ ਨਗਦ ਜਾਰੀ ਕੀਤਾ ਜਾਵੇਗਾ। ਪਰ ਜਨਵਰੀ ਤੋਂ ਲੈ ਕੇ ਜੂਨ 2013 ਤਕ ਦਾ ਡੀ. ਏ. ਅਜੇ ਨਹੀਂ ਦਿਤਾ ਜਾਵੇਗਾ। ਡੀਏ ਦੇ ਇਸ ਸਮੇਂ ਦੇ ਏਰੀਅਰ ਦਾ ਭੁਗਤਾਨ ਬਾਦ ਚ ਕੀਤਾ ਜਾਵੇਗਾ। ਉਂਝ ਇਸ ਡੀਏ ਬਾਰੇ ਅਜੇ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਫਿਲਹਾਲ ਫੈਸਲਾ ਇਹੀ ਹੋਇਆ ਹੈ ਕਿ ਨਵੰਬਰ ਮਹੀਨੇ ਦੀ ਤਨਖਾਹ ਤੋਂ ਮੁਲਾਜ਼ਮਾਂ ਨੂੰ ਨਗਦ ਡੀਏ ਮਿਲੇਗਾ ਪਰ ਜਨਵਰੀ ਤੋਂ ਜੂਨ 2013 ਦੇ ਏਰੀਅਰ ਬਾਰੇ ਅਜੇ ਸਥਿਤੀ ਸਾਫ ਨਹੀਂ ਹੈ।

facebooktwittergoogle_plusredditlinkedinmailby feather

2 comments on “ਨਵੰਬਰ ਮਹੀਨੇ ਦੀ ਤਨਖਾਹ ਨਾਲ ਮਿਲੇਗਾ ਮੁਲਾਜ਼ਮਾਂ ਨੂੰ 8 ਫੀਸਦੀ ਡੀ.ਏ.

  1. mishangarg on said:

    while getting encashment of leave for 10 days under LTC, it is written in the notification that the encashment of leave will not be deducted from maximum number of leaves encashable at the time of retirement.
    What this means ?
    if an employee has earned 250 learned eaves in his entire life and has encashed say 20 leaves in his service , what will be the position of encashment of leave at the time of reirement 250 or it will be 230 ?. pls guide.

  2. mishangarg on said:

    in some of the newspaper it is said that the salary for the month of oct will be paid with enhanced DA. But u r saying that the same will be paid with Nov salary. pls craify. also if possible load notification copy.
Leave a Reply