ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਰੈਸ਼ਨੇਲਾਈਜੇਸ਼ਨ ਖਿਲਾਫ ਸੰਘਰਸ਼ ਦਾ ਐਲਾਨ : ਰਿਆੜ

Post Visitors : 824

June 8, 2013 | NEWS | Post by: admin

ਬਟਾਲਾ 8 ਜੂਨ (ਬਾਬੂਸ਼ਾਹੀ ਬਿਊਰੋ): ਸਿਖਿਆ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਵੱਲੋ ਭਾਵੇਂ ਕੁਝ ਸਮੇ ਵਾਸਤੇ ਰੈਸ਼ਨੇਲਾਈਜੇਸ਼ਨ ਦੀ ਨੀਤੀ ਨੂੰ ਰੋਕ ਦਿਤਾ ਗਿਆ ਪਰ ਮਾਸਟਰ ਕੇਡਰ ਦੇ ਉਜਾੜੇ ਨੂੰ ਮੁਖ ਰੱਖਦਿਆਂ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਰੈਸ਼ਨੇਲਾਈਜੇਸ਼ਨ ਖਿਲਾਫ ਤਿੱਖੇ ਅਤੇ ਲੜੀਵਾਰ ਸੰਘਰਸ਼ ਦਾ ਐਲਾਨ ਕਰਦਿਆ ਕਿਹਾ ਕਿ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਤਰਕਹੀਣ ਰੈਸ਼ਨੇਲਾਈਜੇਸ਼ਨ ਨੂੰ ਰੋਕਿਆ ਨਹੀ ਜਾਂਦਾ ਅਤੇ ਇਸ ਸਬੰਧੀ ਸਟੇਟ ਕਮੇਟੀ ਦੀ ਅਹਿਮ ਮੀਟਿੰਗ ਵਿੱਚ ਜਿਲਾ ਪ੍ਰਧਾਨਾਂ ਨੂੰ ਐਕਸ਼ਨ ਲਈ ਤਿਆਰ ਰਹਿਣ ਲਈ ਕਿਹਾ ਗਿਆ|

ਇਸ ਸਬੰਧੀ ਜਾਣਕਾਰੀ ਦਿੰਦਿਆ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ ਅਤੇ ਸੂਬਾ ਜਨਰਲ ਸਕੱਤਰ ਵਸ਼ਿੰਗਟਨ ਸਿੰਘ ਸਮੀਰੋਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਖਤਮ ਕਰਨ ਲਈ ਜੋ ਤਰਕਹੀਣ ਰੈਸ਼ਨੇਲਾਈਜੇਸ਼ਨ ਕੀਤੀ ਗਈ ਹੈ ਉਸਦੇ ਕਾਰਣ ਸੈਕੜੇ ਹੀ ਅਧਿਆਪਕਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ ਇਸਦੇ ਨਾਲ ਹੀ ਹਜਾਰਾਂ ਪੋਸਟਾਂ ਖਤਮ ਕਰਕੇ ਸਕੂਲਾਂ ਅੰਦਰ ਗੈਰ ਵਿਦਿਅਕ ਮਾਹੋਲ ਪੈਦਾ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਵਿਦਿਆਰਥੀਆਂ ਲਈ ਵੀ ਘਾਤਕ ਹੈ | ਇਸਦੇ ਨਾਲ ਹੀ ਹਜਾਰਾਂ ਪੋਸਟਾਂ ਖਤਮ ਕਰਕੇ ਸਕੂਲਾਂ ਅੰਦਰ ਗੈਰ ਵਿਦਿਅਕ ਮਾਹੋਲ ਪੈਦਾ ਕਰਨ ਦੇ ਕੋਝੇ ਯਤਨ ਕੀਤੇ ਜਾ ਰਹੇ ਹਨ ਜੋ ਕਿ ਵਿਦਿਆਰਥੀਆਂ ਲਈ ਵੀ ਘਾਤਕ ਹੈ| ਅਧਿਆਪਕਾਂ ਨੂੰ 36 ਪੀਰਿਅਡ ਦੇਣ ਦਾ ਫੈਸਲਾ ਵੀ ਗੈਰ ਮਨੋਵਿਗਿਆਨਕ ਹੈ| 1-40 ਅਨੁਪਾਤ ਨਾਲ ਵਿਦਿਆਰਥੀਆਂ ਨੂੰ ਛੋਟੇ ਕਮਰਿਆਂ ਵਿੱਚ ਨਹੀ ਬੈਠਾਇਆ ਜਾ ਸਕਦਾ ਜੋ ਕਿ ਵਿਦਿਆਰਥੀ ਵਿਰੋਧੀ ਹੈ| ਸਾਇੰਸ ,ਗਣਿਤ,ਸਮਾਜਿਕ ਅਤੇ ਅੰਗਰੇਜੀ ਦੇ ਵਿਸ਼ਿਆਂ ਦੇ ਪੀਰਿਅਡ ਵੱਖਰੇ ਵੱਖਰੇ ਗਿਣਕੇ ਅਸਾਮੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ | ਇਸ ਲਈ ਮਾਸਟਰ ਕੇਡਰ ਮੰਗ ਕਰਦਾ ਹੈ ਕਿ ਰੈਸ਼ਨਾਲਾਈਜੇਸ਼ਨ ਪਾਲਿਸੀ 2013 ਰੱਦ ਕੀਤੀ ਜਾਵੇ| ਲੈਕਚਰਾਰਾਂ ਅਤੇ ਮੁੱਖ ਅਧਿਆਪਕਾਂ ਦੇ ਲੈਫਟ ਆਊਟ ਕੇਸਾਂ ਦਾ ਨਿਪਟਾਰਾ ਜਲਦੀ ਤੋਂ ਜਲਦੀ ਕੀਤਾ ਜਾਵੇ|

ਸੂਬਾ ਉੱਪ ਪ੍ਰਧਾਨ ਬਲਦੇਵ ਸਿੰਘ ਬੁੱਟਰ ਅਤੇ ਹੋਰ ਸੂਬਾਈ ਆਗੁਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ 4-9-14 ਸਾਲਾ ਏ.ਸੀ.ਪੀ. ਦੇ ਕੇਸਾਂ ਦਾ ਨਿਪਟਾਰਾ ਪੇ-ਕਮਿਸ਼ਨ ਅਨੁਸਾਰ ਵਧੀ ਹੋਈ ਗਰੇਡ ਪੇਅ 1-1-2006 ਤੋਂ ਪ੍ਰੋਟੈਕਟ ਕਰਕੇ ਲਾਗੂ ਕੀਤਾ ਜਾਵੇ, 222 ਮੁੱਖ ਅਧਿਅਪਕਾਂ ਦੀ ਭਰਤੀ ਸਰਕਾਰੀ ਸਕੂਲਾਂ ਵਿੱਚ ਸੇਵਾ ਨਿਭਾ ਰਹੇ ਮਾਸਟਰ ਕੇਡਰ ਵਿੱਚੋਂ ਤਰੱਕੀ ਰਾਹੀਂ ਕੀਤੀ ਜਾਵੇ,ਮਾਸਟਰ ਕੇਡਰ ਦੀ ਸੀਨੀਅਰਤਾ ਸੂਚੀ ਜਲਦੀ ਤੋਂ ਜਲਦੀ ਸੰਯੁਕਤ ਰੂਪ ਵਿੱਚ ਤਿਆਰ ਕੀਤੀ ਜਾਵੇ,ਸਿੱਖਿਆ ਨੀਤੀ 2003 ਲਾਗੂ ਕੀਤੀ ਜਾਵੇ ਜਿਸ ਤਹਿਤ ਮਿਡਲ ਸਕੂਲਾਂ ਦੇ ਪੱਕੇ ਮੁੱਖ-ਅਧਿਆਪਕਾਂ ਦੀਆਂ 2796 ਪੋਸਟਾਂ ਮਾਸਟਰ ਕੇਡਰ ਵਿੱਚੋਂ ਭਰੀਆਂ ਜਾਣ |ਇਸ ਸਮੇਂ ਹਰੰਿਮੰਦਰ ਸਿੰਘ ਉੱਪਲ,ਜਗਜੀਤ ਸਿੰਘ,ਹਰਬੰਸ ਲਾਲ,ਰਮਨ ਕੁਮਾਰ,ਹਰਬੰਸ ਲਾਲ,ਹਰਪ੍ਰੀਤ ਸਿੰਘ ਖੁੰਡਾ,ਹਰਸੇਵਕ ਸਿੰਘ,ਬਲਜਿੰਦਰ ਧਾਰੀਵਾਲ, ਕੁਲਜੀਤ ਮਾਨ, ਹਰੰਿਮੰਦਰ ਦੁਰੇਜਾ, ਮਨਜਿੰਦਰ ਸਿੰਘ ਤਰਨਤਾਰਨ, ਬਲਜੀਤ ਸਿੰਘ ਦਿਆਲਗੜ, ਕੁਲਵਿੰਦਰ ਸਿੰਘ ਸਿੱਧੂ, ਦਲਵਿੰਦਰਜੀਤ ਸਿੰਘ ਗਿੱਲ ਆਦਿ ਹਾਜਿਰ ਸਨ|

facebooktwittergoogle_plusredditlinkedinmailby featherLeave a Reply