ਲੰਬੇ ਸਮੇਂ ਤੋਂ ਗ਼ੈਰਹਾਜ਼ਰ 29 ਹੋਰ ਅਧਿਆਪਕ ਬਰਤਰਫ਼

Post Visitors : 1635

June 19, 2013 | NEWS | Post by: admin

ਕਮਲਜੀਤ ਸਿੰਘ ਬਨਵੈਤ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ ,18 ਜੂਨ
ਪੰਜਾਬ ਸਰਕਾਰ ਨੇ ਲੰਬੇ ਸਮੇਂ ਤੋਂ ਗੈਰਹਾਜ਼ਰ ਚਲ ਰਹੇ 29 ਅਧਿਆਪਕਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਵਿਭਾਗ ਦੇ ਸੂਤਰਾਂ ਅਨੁਸਾਰ ਚਾਰ ਸੌ ਤੋਂ ਜ਼ਿਆਦਾ ਹੋਰ ਗੈਰਹਾਜ਼ਰ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।  ਅੱਠ ਸੌ ਅਧਿਆਪਕਾਂ ਨੂੰ ਪਹਿਲਾਂ ਨੌਕਰੀ ਤੋਂ ਹਟਾਇਆ ਜਾ ਚੁੱਕਾ ਹੈ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਲੋਂ  ਪੱਤਰ ਨੰਬਰ 17, 2, 2011 ਇਨਫੋਰਸਮੈਂਟ ਸੈੱਲ 10806 ਅਤੇ 10807 ਰਾਹੀਂ ਬਰਖ਼ਾਸਤਗੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਵਿਭਾਗ ਨੇ ਡਿਊਟੀ ਤੋਂ ਗੈਰਹਾਜ਼ਰ ਚਲ ਰਹੇ ਅਧਿਆਪਕਾਂ ਨੂੰ ਬਰਖ਼ਸਾਤਗੀ  ਤੋਂ ਪਹਿਲਾਂ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਆਪਣਾ ਪੱਖ ਦੱਸਣ ਦਾ ਮੌਕਾ  ਦਿੱਤਾ ਸੀ। ਸੂਤਰਾਂ ਅਨੁਸਾਰ  ਅਧਿਆਪਕਾਂ ਨੇ  ਜਾਂਚ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ ਸਮਝੀ। ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਵਿਚੋਂ ਵੱਡੀ ਗਿਣਤੀ ਅਧਿਆਪਕ ਵਿਦੇਸ਼ ਗਏ ਹੋਏ ਹਨ। ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਐਕਸ ਇੰਡੀਆ ਲੀਵ ਦੇ ਨਿਯਮ ਹੋਰ ਸਖ਼ਤ ਕਰ ਦਿੱਤੇ ਹਨ। ਨਵੇਂ ਫੈਸਲੇ ਮੁਤਾਬਕ  ਮੁੱਖ ਅਧਿਆਪਕਾਂ ਤੋਂ ਐਕਸ ਇੰਡੀਆ ਲੀਵ ਪ੍ਰਵਾਨ ਕਰਨ ਦੇ ਹੱਕ ਵਾਪਸ ਲਏ ਜਾ ਚੁੱਕੇ ਹਨ। ਡੀਪੀਆਈ ਕਾਲਜਾਂ ਨੂੰ ਇੱਕ ਮਹੀਨੇ ਤਕ ਛੁੱਟੀ ਦੇਣ ਅਤੇ ਸਿੱਖਿਆ ਸਕੱਤਰ ਨੂੰ ਦੋ ਮਹੀਨੇ ਦੀ ਛੁੱਟੀ ਦੇਣ ਦਾ ਅਧਿਕਾਰ ਦਿੱਤਾ ਗਿਆ  ਹੈ। ਸਿੱਖਿਆ ਮੰਤਰੀ ਨੇ ਤਿੰਨ ਮਹੀਨੇ ਤਕ ਛੁੱਟੀ ਮਨਜ਼ੂਰ ਕਰਨ ਦਾ ਅਖਤਿਆਰ ਆਪਣੇ ਕੋਲ ਰੱਖਿਆ ਹੈ ਜਦੋਂ ਕਿ ਇਸ ਤੋਂ ਜ਼ਿਆਦਾ ਸਮੇਂ ਲਈ ਛੁੱਟੀ ਦੀ ਪ੍ਰਵਾਨਗੀ  ਮੁੱਖ ਮੰਤਰੀ ਤੋਂ ਲੈਣੀ ਪਵੇਗੀ। ਜਿਨ੍ਹਾਂ ਅਧਿਆਪਕਾਂ ਨੂੰ ਲੰਬੀ ਛੁੱਟੀ ਤੋਂ ਵਾਪਸ ਨਾ ਪਰਤਣ ਦੇ ਦੋਸ਼ਾਂ ਤਹਿਤ ਨੌਕਰੀ ਤੋਂ ਹਟਾਇਆ ਗਿਆ ਹੈ  ਉਨ੍ਹਾਂ ਵਿੱਚ ਸਰਕਾਰੀ ਮਿਡਲ ਸਕੂਲ ਗੁਡਾਣਾ (ਮੁਹਾਲੀ) ਦੀ ਗੁਰਮੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਗੋ ਮਾਹਲ (ਅੰਮ੍ਰਿਤਸਰ) ਦਾ ਰਾਜੇਸ਼ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ (ਬਠਿੰਡਾ) ਦੀ ਵੀਰ ਇੰਦਰ ਪਾਲ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਤਲਵੰਡੀ ਸਾਬੋ) ਦੀ ਗੁਰਬਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿੱਲੀ (ਨਿਹਾਲ ਸਿੰਘ ਵਾਲਾ) ਦੀ ਬਲਵਿੰਦਰ ਕੌਰ, ਗੌਰਮਿੰਟ ਹਾਈ ਸਕੂਲ ਪਰੜ (ਗੁਰਦਾਸਪੁਰ) ਦੀ ਸੁਰਿੰਦਰ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੇਰਾ ਬਾਬਾ ਨਾਨਕ ਦਾ ਨਿਰਮਲ ਕੁਮਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਬਾਰ ਪੰਡੋਰੀ ਦੀ ਜਤਿੰਦਰ ਕੌਰ, ਸਰਕਾਰੀ ਮਿਡਲ ਸਕੂਲ ਲੁਧਿਆਣਾ ਦੀ ਪਰਮਜੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੌਹਲਾਂ ਦਾ ਜਗਜੀਤ ਸਿੰਘ, ਸਰਕਾਰੀ ਹਾਈ ਸਕੂਲ ਨਾਗਰਾ ਦੀ ਬਲਜੀਤ ਕੌਰ, ਸਰਕਾਰੀ ਹਾਈ ਸਕੂਲ ਪੱਤੀ ਮੁਲਤਾਨਾ ਦੀ ਅਮਨਦੀਪ ਕੌਰ, ਸਰਕਾਰੀ ਹਾਈ ਸਕੂਲ ਹਰਨਾਮਪੁਰਾ ਦੀ ਹਰਵਿੰਦਰ ਕੌਰ, ਸਰਕਾਰੀ ਹਾਈ ਸਕੂਲ ਕੂਮ ਕਲਾਂ ਦੀ ਗੁਰਪ੍ਰੀਤ ਕੌਰ, ਸਰਕਾਰੀ ਹਾਈ ਸਕੂਲ  ਢੋਲੇਵਾਲ ਦਾ ਗੁਰਪ੍ਰੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ ਦੀ ਕਿਰਨਜੀਤ ਚੌਧਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੱਥੋਵਾਲ ਦਾ ਤੇਜਿੰਦਰਪਾਲ ਸਿੰਘ, ਸਰਕਾਰੀ ਹਾਈ ਸਕੂਲ ਰਸੂਲਪੁਰ ਦੀ ਰੁਪਿੰਦਰਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਅਮਨਦੀਪ ਕੌਰ, ਸਰਕਾਰੀ ਹਾਈ ਸਕੂਲ ਸ਼ੇਰਪੁਰ ਬੇਟ ਦੀ ਕਮਲਪ੍ਰੀਤ ਕੌਰ, ਸਰਕਾਰੀ ਮਿਡਲ ਸਕੂਲ ਦੀ ਟਕਮੋਦੀ ਦੀ ਵਿਪਨਪ੍ਰੀਤ ਕੌਰ, ਗੌਰਮਿੰਟ ਹਾÂਂੀ ਸਕੂਲ ਮੀਨੀਆ ਦੀ ਹਰਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂੜਕੈਂਟ ਦਾ ਵਰਿੰਦਰ ਸਿੰਘ ਧਾਲੀਵਾਲ, ਸਰਕਾਰੀ ਮਿਡਲ ਸਕੂਲ ਦੱਲੂਵਾਲਾ ਦਾ ਸੇਵਾ ਸਿੰਘ ਧਾਲੀਵਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਗਾ ਦਾ ਜਗਦੀਪ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡਕਾਲਾ ਦੀ ਮਨਪ੍ਰੀਤ ਕੌਰ, ਸਰਕਾਰੀ ਮਿਡਲ ਸਕੂਲ ਬਾਸੀ ਅਰਕ ਦਾ ਮਨਜੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰਾ ਦਾ ਗੁਰਸ਼ਰਨ ਸਿੰਘ ਅਤੇ ਸਰਕਾਰੀ ਹਾਈ ਸਕੂਲ ਅਮਰਗੜ੍ਹ ਦੀ ਲਕਸ਼ਮੀ ਗਾਂਧੀ ਸ਼ਾਮਲ ਹਨ।
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਾਹਨ ਸਿੰਘ ਪੰਨੂ ਨੇ ਕਿਹਾ  ਕਿ ਗੈਰਹਾਜ਼ਰ ਅਧਿਆਪਕਾਂ ਨਾਲ ਸਖ਼ਤੀ ਨਾਲ  ਸਿੱਝਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਰਖ਼ਾਸਤਗੀ ਦੀ ਅਗਲੀ ਸੂਚੀ ਵੀ ਜਲਦ ਜਾਰੀ ਕਰ ਦਿੱਤੀ ਜਾਵੇਗੀ।

facebooktwittergoogle_plusredditlinkedinmailby featherLeave a Reply