ਵਿੱਤ ਵਿਭਾਗ ਸਾਰਾ ਕੰਮ ਆਨਲਾਇਨ ਕਰਨ ਲਈ ਤਿਆਰ-ਬਰ-ਤਿਆਰ
Post Visitors : 1107
June 10, 2013 | NEWS | Post by: admin
ਚੰਡੀਗੜ੍ਹ, 10 ਜੂਨ (ਗਗਨਦੀਪ ਸੋਹਲ) ਪੰਜਾਬ ਦਾ ਵਿੱਤ ਵਿਭਾਗ ਸਾਰਾ ਕੰਮਕਾਜ ਆਨਲਾਇਨ ਕਰਨ ਲਈ ਪੂਰੀ ਤਰ੍ਹਾਂ ਤਿਆਰ-ਬਰ- ਤਿਆਰ ਹੈ ਤੇ ਵਿਭਾਗ ਵਲੋਂ ਪਹਿਲੀ ਜੁ2ਲਾਈ 2013 ਤੋਂ ਸਾਰੇ ਵਿਭਾਗਾਂ ਕੋਲੋਂ ਫੰਡਾਂ ਲਈ ਪ੍ਰਸਤਾਵ ਆਨਲਾਇਨ ਹੀ ਸਵੀਕਾਰੇ ਜਾਣਗੇ।
ਅੱਜ ਇੱਥੇ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਨਲਾਇਨ ਕੰਮਕਾਜ ਕਰਨ ਸਬੰਧੀ ਸਾਰੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਸਿਖਲਾਈ ਦੇਣ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਸਰਕਾਰ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਵਿਭਾਗ ਫੰਡ ਪ੍ਰਸਤਾਵ ਆਨਲਾਇਨ ਹੀ ਭੇਜਣਗੇ। ਉਨ੍ਹਾਂ ਕਿਹਾ ਕਿ 1 ਜੁਲਾਈ, 2013 ਤੋਂ ਕਿਸੇ ਵੀ ਵਿਭਾਗ ਨੂੰ ਫੰਡ ਪ੍ਰਸਤਾਵ ਕਾਗਜ਼ੀ ਤੌਰ ‘ਤੇ ਭੇਜਣ ਦੀ ਜ਼ਰੂਰਤ ਨਹੀਂ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਆਨਲਾਇਨ ਕੰਮਕਾਜ਼ ਵਿਚ ਵਿਭਾਗਾਂ ਦੀ ਸਹਾਇਤਾ ਲਈ ਟਾਟਾ ਕੰਸਲਟੈਂਸੀ ਸਰਵਿਸਜ਼ ਵਲੋਂ ਪ੍ਰਸਾਸ਼ਕੀ ਵਿਭਾਗ ਵਿਖੇ ਆਪਣੇ ਪ੍ਰਤੀਨਿਧੀ ਵੀ ਨਿਯੁਕਤ ਕੀਤੇ ਗਏ ਹਨ ਅਤੇ ਕਿਸੇ ਵੀ ਲੋੜੀਂਦੇ ਦਸਤਾਵੇਜ਼ ਵੀ ਸਕੈਨ ਕਾਪੀ ਅਪਲੋਡ ਕਰਨ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਨਵੀਂ ਪ੍ਰਕ੍ਰਿਆ ਨੂੰ ਹੇਠਲੇ ਪੱਧਰ ‘ਤੇ ਸਫਲਤਾਪੂਰਵਕ ਲਾਗੂ ਕਰਨਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ। ਵਿਭਾਗੀ ਅਧਿਕਾਰੀ/ਕਰਮਚਾਰੀ ਕਿਸੇ ਸਮੱਸਿਆ ਦੇ ਹੱਲ ਲਈ ਟੋਲ ਫਰੀ ਨੰ:18004190737/ਸ਼੍ਰੀ ਵਰੁਨ ਜੈਨ 9815860444 ਜਾਂ ਰੋਹਿਤ ਕੌਸ਼ਲ 8872794929 ਨਾਲ ਸੰਪਰਕ ਕਰ ਸਕਦੇ ਹਨ।







Leave a Reply
You must be logged in to post a comment.